ਜੀ–ਲਿਪੀਕਾ (ਗੁਰਮੁਖੀ ਲਿਪੀ ਕਨਵਰਸ਼ਨ ਐਪਲੀਕੇਸ਼ਨ)

ਦਫ਼ਤਰੀ ਕੰਮ ਕਾਜ ਨੂੰ ਈ-ਗਵਰਨਸ ਦੇ ਹਾਣ ਦਾ ਬਣਾਉਣ ਲਈ ਵਰਦਾਨ ਸਾਬਤ ਹੋਵੇਗਾ ਜੀ-ਲਿਪੀਕਾ

ਸਾਡੇ ਦਫ਼ਤਰਾਂ ਵਿਚ ਪਰੰਪਕ ਫੌਂਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਨਾਂ ਚਿਰ ਤਾਂ ਅਸੀਂ ਪ੍ਰਿੰਟ ਰੂਪ ਵਿਚ ਦਸਤਾਵੇਜ਼ਾਂ ਦਾ ਅਦਾਨ ਪ੍ਰਦਾਨ ਕਰਦੇ ਹਾਂ ਉਨਾਂ ਤੱਕ ਤਾ ਕਿਸੇ ਹੱਦ ਤੱਕ ਸਾਡਾ ਕੰਮ ਚਲ ਜਾਵੇਗਾ ਪਰ ਜਦੋਂ ਅਸੀਂ ਦਸਤਾਵੇਜਾਂ ਅਦਾਨ ਪ੍ਰਦਾਨ ਇੰਟਰਨੈੱਟ ਰਾਹੀਂ ਕਰਾਂਗੇ ਤਾਂ ਫਿਰ ਯੂਨੀਕੋਡ ਤੋਂ ਬਿਨ੍ਹਾਂ ਕੰਮ ਚਲਣਾ ਅਸੰਭਵ ਹੋਵੇਗਾ। ਜਿਸ ਲਈ ਸਾਨੂੰ ਤਿਆਰ ਰਹਿਣਾ ਜਰੂਰੀ ਹੈ।

ਉਪਰੋਕਤ ਤੋਂ ਇਲਾਵਾ ਸਾਡੀ ਨੌਜਵਾਨ ਪੀੜ੍ਹੀ ਹੀ ਨਹੀਂ ਬਹੁਤ ਸਾਰੇ ਸਾਹਿਤਕਾਰ, ਕਲਾਕਾਰ, ਸਮਾਜਿਕ/ਰਾਜਨੀਤਿਕ ਕਾਰਕੁੰਨ ਅਤੇ ਆਮ ਲੋਕ ਵੀ ਦਿਨੋਂ-ਦਿਨ ਫੇਸਬੁੱਕ ਜਿਹੀਆਂ ਸੋਸ਼ਲ ਸਾਈਟਾਂ ਦੀ ਵਰਤੋਂ ਕਰਨ ਵਾਲਿਆਂ ਦੀ ਭੀੜ ਵਿੱਚੋਂ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਯਤਨਸ਼ੀਲ ਹਨ। ਪਰ ਉਹਨਾਂ ਵਿੱਚੋਂ ਬਹੁਤਿਆਂ ਦੀ ਸਥਿਤੀ ਬੜੀ ਹਾਸੋ-ਹੀਣੀ ਹੋ ਜਾਂਦੀ ਹੈ ਜਦੋਂ ਉਹ ਆਪਣਾ ਸਟੇਟਸ ਅਪਡੇਟ ਕਰਨ ਲੱਗੇ ਜਾਂ ਕਿਸੇ ਹੋਰ ਦੀ ਰਚਨਾ, ਖ਼ਬਰ ਆਦਿ ਤੇ ਆਪਣੇ ਵਿਚਾਰ ਦੇਣ ਲੱਗੇ, ਪੰਜਾਬੀ ਗੱਲਬਾਤ ਨੂੰ ਰੋਮਨ ਲਿਪੀ ਦੇ ਜ਼ਰ੍ਹੀਏ ਲਿਖਦੇ ਹਨ। ਜਿਸ ਕਾਰਨ ਕਈ ਵਾਰ ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਇਹ ਉਹਨਾਂ ਦੀ ਮਜ਼ਬੂਰੀ ਵੀ ਹੈ ਕਿਉਂਕਿ ਕੋਈ ਵੀ ਆਮ ਪੰਜਾਬੀ ਫੌਂਟ ਇੰਟਰਨੈੱਟ ਉੱਤੇ ਪੜ੍ਹੇ ਜਾਣ ਦੀ ਯੋਗਤਾ ਨਹੀਂ ਰੱਖਦਾ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਲਖਵੀਰ ਸਿੰਘ, ਪ੍ਰੋ. ਬਲਦੇਵ ਸਿੰਘ ਚੀਮਾ, ਡਾ. ਦੇਵਿੰਦਰ ਸਿੰਘ ਦੀ ਅਗਵਾਈ ਵਿੱਚ ਚਲਦਿਆਂ ਡਾ. ਰਾਜਵਿੰਦਰ ਸਿੰਘ ਅਤੇ ਸ. ਚਰਨਜੀਵ ਸਿੰਘ ਨੇ G-Lipi-CA ਨਾਮ ਦਾ ਅਜਿਹਾ ਸਾਫ਼ਟਵੇਅਰ ਤਿਆਰ ਕੀਤਾ ਹੈ ਜਿਸ ਰਾਹੀਂ ਦਫ਼ਤਰੀ ਕੰਮਕਾਜ ਤੋਂ ਇਲਾਵਾ ਫੇਸਬੁੱਕ ਸਮੇਤ ਇੰਟਰਨੈੱਟ ਤੇ ਹੋਰ ਕਿਤੇ ਵੀ ਪੰਜਾਬੀ ਵਿੱਚ ਲਿਖਣਾ ਬਹੁਤ ਸੌਖਾ ਹੋ ਗਿਆ ਹੈ। ਇੱਥੋਂ ਤੱਕ ਕਿ ਤੁਸੀਂ ਆਪਣੀ ਈ-ਮੇਲ ਵੀ ਆਪਣੇ ਕਿਸੇ ਮਿੱਤਰ ਜਾਂ ਕੰਮ ਦੇ ਸਥਾਨ ਤੇ ਪੰਜਾਬੀ ਵਿੱਚ ਭੇਜ ਸਕਦੇ ਹੋ। ਕਿਉਂਕਿ ਇਹ ਸਾਫ਼ਟਵੇਅਰ ਤੁਹਾਨੂੰ ਪੰਜਾਬੀ ਯੂਨੀਕੋਡ ਫੌਂਟ (ਰਾਵੀ) ਵਿੱਚ ਕੰਮ ਕਰਨ ਦੀ ਸਹੂਲਤ ਉਪਲਬਧ ਕਰਵਾਉਂਦਾ ਹੈ। ਇਸ ਨੂੰ Ctrl+1 ਦਬਾਕੇ ਓਪਨ ਕਰੋ ਤੇ ਸਿੱਧੇ ਰੂਪ ਵਿੱਚ ਹੀ ਤੁਸੀਂ ਬੜੇ ਆਸਾਨ ਤਰੀਕੇ ਨਾਲ ਯੂਨੀਕੋਡ ਫੌਂਟ ਵਿੱਚ ਟਾਈਪ ਕਰਨਾ ਸ਼ੁਰੂ ਕਰ ਦੇਵੋਂਗੇ। ਤੁਸੀਂ ਆਪਣੇ ਦਿਲ ਦੇ ਹਰ ਜਜ਼ਬਾਤ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨੂੰ ਲਿਖਣ ਲਈ ਸਭ ਤੋਂ ਯੋਗ ਲਿਪੀ ਗੁਰਮੁਖੀ ਵਿੱਚ ਦੁਨੀਆਂ ਭਰ ਦੇ ਇੰਟਰਨੈੱਟ ਵਰਤਣ ਵਾਲੇ ਪੰਜਾਬੀਆਂ ਦੇ ਰੂ-ਬ-ਰੂ ਕਰ ਸਕਦੇ ਹੋ। ਜਿਹੜੇ ਦੋਸਤਾਂ ਦੀ ਸਾਡੇ ਮੁਲਕ ਨੂੰ ਦੋ ਸਦੀਆਂ ਤੱਕ ਗੁਲਾਮ ਰੱਖਣ ਵਾਲੇ ਅੰਗਰੇਜ਼ਾਂ ਦੀ ਬੋਲੀ ਅੰਗਰੇਜ਼ੀ ਨਾਲ ਘੱਟ ਬਣਦੀ ਹੈ, ਉਹ ਵੀ ਬਿਨਾਂ ਕਿਸੇ ਹਿਚਕਚਾਹਟ ਦੇ ਆਪਣੀਆਂ ਭਾਵਨਾਵਾਂ ਹਰ ਇੱਕ ਦੇ ਸਨਮੁੱਖ ਪੇਸ਼ ਕਰ ਸਕਦੇ ਹਨ। ਇੱਕੋ ਸਾਫ਼ਟਵੇਅਰ ਦੇ ਜ਼ਰੀਏ ਵੀ ਤੁਸੀਂ ਆਪਣੀ ਮਰਜ਼ੀ ਦੇ ਫੌਂਟ ਰਾਹੀਂ ਟਾਈਪ ਕਰ ਸਕਦੇ ਹੋ। ਜੇ ਤੁਸੀਂ ਅਸੀਸ ਦੇ ਹਿਸਾਬ ਨਾਲ ਯੂਨੀਕੋਡ ਫੌਂਟ ਵਿੱਚ ਲਿਖਣਾ ਚਾਹੁੰਦੇ ਹੋ ਤਾਂ Alt+1 ਦੀ ਆਪਸ਼ਨ ਚੁਣੋ, ਜੇ Joy ਕੀ-ਬੋਰਡ ਮੈਪ ਅਨੁਸਾਰ ਤਾਂ Alt+2 ਦੀ ਆਪਸ਼ਨ ਅਤੇ ਜੇ ਅਨਮੋਲਲਿਪੀ ਦੇ ਢੰਗ ਨਾਲ ਕੰਮ ਕਰਨ ਵਿੱਚ ਮੁਹਾਰਤ ਰੱਖਦੇ ਹੋ ਤਾਂ Alt+3 ਆਪਸ਼ਨ ਚੁਣੋ। ਕੁੱਝ ਹੋਰ ਤਰੀਕਿਆਂ ਨਾਲ ਯੂਨੀਕੋਡ ਗੁਰਮੁਖੀ ਲਿਪੀ ਲਿਖਣ ਲੱਗਿਆਂ ਸ਼ਬਦ ਦੀ ਬਣਤਰ ਆਵਾਜ਼ ਦੇ ਅਨੁਸਾਰ ਬਣਦੀ ਹੈ ਮਤਲਬ ਜੇ ਤੁਸੀਂ ਪਿੰਡ ਲਿਖਣਾ ਹੈ ਤਾਂ ਤੁਹਾਨੂੰ ਆਵਾਜ਼ ਦੀ ਤਰਤੀਬ ਮੁਤਾਬਿਕ ਪ++ਿ ੰ +ਡ ਲਿਖਣਾ ਪਵੇਗਾ। ਪਰ G-Lipi-CA ਤੁਹਾਨੂੰ ਇਹ ਚੁਣਨ ਦੀ ਸਹੂਲਤ ਵੀ ਮੁਹੱਈਆ ਕਰਵਾਉਂਦਾ ਹੈ ਕਿ ਤੁਸੀਂ ਗੁਰਮੁਖੀ ਪੰਜਾਬੀ ਯੂਨੀਕੋਡ ਫੌਂਟ ਵਿੱਚ ਲਿਖਣ ਸਮੇਂ ਆਵਾਜ਼ ਦੇ ਢੰਗ ਨਾਲ ਟਾਈਪ ਕਰਨਾ ਚਾਹੁੰਦੇ ਹੋ ਕਿ ਰਵਾਇਤੀ ਟਾਈਪਿੰਗ ਢੰਗ ਨਾਲ। ਇਸਦੇ ਲਈ ਤੁਹਾਨੂੰ ਸਿਰਫ਼ Ctrl+3 ਦੀ ਆਪਸ਼ਨ ਚੁਣਨ ਦੀ ਪਲਕ ਝਪਕਣ ਜਿੰਨੀ ਦੇਰ ਲੱਗਣੀ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦਾ ਇਹ ਬਹੁਤ ਹੀ ਸਲਾਹੁਣਯੋਗ ਉਪਰਾਲਾ ਹੈ। ਇਸ ਪ੍ਰੋਗਰਾਮ ਨੂੰ www.gurmukhifontconverter.com ਅਤੇ www.punjabipedia.org ਵੈਬ-ਸਾਈਟ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।

ਉਪਰੋਕਤ ਤੋਂ ਇਲਾਵਾ ਸਾਡੀ ਟੀਮ ਦੁਆਰਾ ਯੂਨੀਕੋਡ ਟਾਈਪਿੰਗ ਪੈਡ, ਅੰਗਰੇਜ਼ੀ–ਪੰਜਾਬੀ ਕੋਸ਼ (ਵਿੰਡੋ ਗੈਜ਼ਟ ਡਿਕਸ਼ਨਰੀ ਅਤੇ ਮੋਬਾਇਲ ਐਨਡਰਾਇਡ ਵਰਜ਼ਨ), ਪੰਜਾਬੀ–ਅੰਗਰੇਜ਼ੀ ਕੋਸ਼ (ਵਿੰਡੋ ਗੈਜ਼ਟ ਡਿਕਸ਼ਨਰੀ ਅਤੇ ਮੋਬਾਇਲ ਐਨਡਰਾਇਡ ਵਰਜ਼ਨ) ਆਦਿ ਟੂਲ ਵੀ ਤਿਆਰ ਕੀਤੇ ਜਾ ਚੁੱਕੇ ਅਤੇ ਭਵਿੱਖ ਵਿਚ ਪੰਜਾਬੀ ਜਗਤ ਨੂੰ ਲੈਂਗੂਏਜ਼ ਇੰਡੈਟੀਫਾਇਰ, ਗੁਰਮੁਖੀ ਤੋਂ ਆਈ. ਪੀ. ਏ. ਅਤੇ ਰੋਮਨ ਕਨਵਰਸ਼ਨ, ਪੰਜਾਬੀ ਤੋਂ ਹਿੰਦੀ ਕਨਵਰਸ਼ਨ, ਹਿੰਦੀ ਤੋਂ ਪੰਜਾਬੀ ਕਨਵਰਸ਼ਨ ਆਦਿ ਪ੍ਰੋਜੈਕਟਾਂ ਤੇ ਕੰਮ ਚਲ ਰਿਹਾ ਹੈ।


About the Website

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ


Read More...

Total Hits 6170205

Download

Feedback Form