ਗੁਰਮੁਖੀ ਲਿਪੀ ਦੀ ਕੰਪਿਊਟਰ ਤੇ ਵਰਤੋਂ ਲਈ ਹੁਣ ਤੱਕ ਲੱਗਭਗ 500 ਤੋਂ ਵਧੇਰੇ ਗੈਰ–ਯੂਨੀਕੋਡ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਗੁਰਮੁਖੀ ਲਿਪੀ ਵਿਚ ਇੰਨ੍ਹੇ ਜਿਆਦਾ ਫੌਂਟ ਹੋਣੇ ਹੀ ਗੁਰਮੁਖੀ ਦੇ ਡਾਟੇ ਦੀ ਸਹੀ ਪੜ੍ਹਤ ਨਾ ਹੋਣ ਦੀ ਮੁਸ਼ਕਿਲ ਦਾ ਕਾਰਨ ਹੈ। ਪਰ ਅਧਿਐਨ ਕੀਤਿਆਂ ਪਤਾ ਚਲਦਾ ਹੈ ਕਿ ਕਿਸੇ ਲਿਪੀ ਲਈ ਫੌਂਟਾਂ ਦਾ ਵਧੇਰੇ ਹੋਣਾ ਘਾਤਕ ਨਹੀਂ ਜਿਨ੍ਹੀ ਜਿਆਦਾ ਘਾਤਕ ਫੌਂਟਾਂ ਦੇ ਵਿਕਾਸ ਲਈ ਵਰਤੀ ਗਈ ਕੋਡਿੰਗ ਪ੍ਰਣਾਲੀ ਹੈ। ਜੇਕਰ ਯੋਗ ਕੋਡਿੰਗ ਪ੍ਰਣਾਲੀ ਅਧੀਨ ਫੌਂਟ ਵਿਕਸਤ ਕੀਤੇ ਜਾਣ ਤਾਂ 500 ਤਾਂ ਕੀ ਪੰਜ ਹਜ਼ਾਰ ਫੌਂਟ ਵੀ ਕਿਸੇ ਲਿਪੀ ਲਈ ਘਾਤਕ ਨਹੀਂ ਸਗੋਂ ਵਰਦਾਨ ਸਾਬਤ ਹੋਣਗੇ। ਇਸ ਮਸਲੇ ਦਾ ਹੱਲ ਯੂਨੀਕੋਡ ਪ੍ਰਣਾਲੀ ਦੇ ਹੋਂਦ ਵਿਚ ਆਉਣ ਨਾਲ ਹੋ ਗਿਆ। ਪਰ ਇਹ ਸਿਸਟਮ ਜਿਆਦਾ ਪ੍ਰਫ਼ੁੱਲਤ ਨਾ ਹੋ ਸਕਿਆ ਜਿਸਦੇ ਦੋ ਵੱਡੇ ਕਾਰਨ ਸਨ ਪਹਿਲਾ ਕਾਰਨ ਯੂਨੀਕੋਡ ਦੇ ਆਉਣ ਤੋਂ ਪਹਿਲਾਂ ਹੀ ਬਹੁਤ ਸਾਰੀ ਸਮੱਗਰੀ ਗੈਰ ਯੂਨੀਕੋਡ ਸਿਸਟਮ ਵਿਚ ਤਿਆਰ ਹੋ ਚੁੱਕੀ ਸੀ ਅਤੇ ਦੂਸਰਾ ਕਾਰਨ ਇਸ ਲਈ ਜੋੜੀ ਗਈ ਕੀ–ਬੋਰਡ ਲੇ ਆਉਟ ਦੀ ਵੱਖਰਤਾ। ਜਿਸ ਦੇ ਹੱਲ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਰਾਜਵਿੰਦਰ ਸਿੰਘ ਅਤੇ ਸ. ਚਰਨਜੀਵ ਸਿੰਘ ਦੁਆਰਾ 2009 ਵਿਚ ਆਨਲਾਈਨ ਅਤੇ ਆਫ਼ ਲਾਈਨ ਸ਼ਕਤੀਸਾਲੀ ਡੈਸਕਟਾਪ ਫੌਂਟ ਕਨਰਵਟਰ ਤਿਆਰ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ
Total Hits 6307045