ਕੰਪਿਊਟਰ ਤੇ ਗੁਰਮੁਖੀ ਵਿਚ ਕੰਮ ਕਰਨ ਲਈ ਬਹੁਤ ਸਾਰੇ ਫੌਂਟ ਪ੍ਰਚਲਿਤ ਹਨ। ਪਰ ਇੰਨ੍ਹਾਂ ਵਿਚ ਆਪਸੀ ਮੁੱਢਲਾ ਸਰੂਪ ਕਾਇਮ ਨਹੀਂ ਰੱਖ ਸਕਦਾ ਜੋ ਕਿ ਪੜ੍ਹਨਯੋਗ ਨਹੀਂ ਰਹਿੰਦਾ। ਇਸ ਸਮੱਸਿਆ ਦਾ ਹੱਲ ਯੂਨੀਕੋਡ ਪ੍ਰਣਾਲੀ ਨੂੰ ਅਪਣਾ ਕੇ ਕੀਤਾ ਜਾ ਸਕਦਾ ਹੈ। ਖੇਤਰੀ ਭਾਸ਼ਾਵਾਂ ਦਾ ਅੰਤਰਰਾਸ਼ਟਰੀ ਮਿਆਰ ਨਿਰਧਾਰਤ ਕਰਨ ਲਈ ਯੂਨੀਕੋਡ ਕੰਨਸਾਰਟੀਅਮ ਨਾਮ ਦੇ ਸੰਘ ਦਾ ਸੰਗਠਨ ਕੀਤਾ ਗਿਆ ਹੈ। ਜਿਸ ਵਿਚ ਭਾਰਤ ਦੀਆਂ ਲਗਭਗ ਗਿਆਰਾਂ ਭਾਸ਼ਾਵਾਂ ਦੀ ਲਿਪੀ ਨੂੰ ਕੋਡਬੱਧ ਕੀਤਾ ਗਿਆ ਹੈ ਜਿਨ੍ਹਾਂ ਵਿਚ ਗੁਰਮੁਖੀ ਵੀ ਇਕ ਹੈ ਇਸ ਪ੍ਰਣਾਲੀ ਅਧੀਨ ਪੰਜਾਬੀ ਭਾਸ਼ਾ ਦੀ ਲਿਖਤ ਸਮੱਗਰੀ ਜੇਕਰ ਇੰਟਰਨੈੱਟ ਤੇ ਮੌਜ਼ੂਦ ਹੋਵੇ ਤਾਂ ਵਿਸ਼ਵ ਵਿਚ ਕਿਤੇ ਵੀ ਬੈਠਾ ਵਿਅਕਤੀ ਖੋਜ ਇੰਜਣ ਦੁਆਰਾ ਉਸ ਸਮੱਗਰੀ ਦੀ ਭਾਲ ਕਰਕੇ ਆਪਣੇ ਨਿੱਜੀ ਕੰਪਿਊਟਰ ਤੇ ਪੜ੍ਹ/ਰੱਖ ਸਕਦਾ ਹੈ। ਲੋੜ ਹੈ ਇਸ ਪ੍ਰਣਾਲੀ ਨੂੰ ਪੂਰਨ ਰੂਪ ਵਿਚ ਲੇਖਕਾਂ, ਬੁੱਧੀਜੀਵੀਆਂ ਅਤੇ ਸਾਹਿਤ ਪ੍ਰੇਮੀਆਂ ਤੱਕ ਪਹੁਚਾਉਣ ਦੀ ਜਿਸ ਦੁਆਰਾ ਉਹ ਆਪਣੀ ਸਮੱਗਰੀ ਵਿਸ਼ਵ ਪ੍ਰਦਰਸਿਤ ਕਰ ਸਕਣ। ਤੁਸੀਂ ਆਪਣੇ ਨਿੱਜੀ ਕੰਪਿਊਟਰ ਨੂੰ ਹੇਠ ਲਿਖੀ ਵਿਧੀ ਅਨੁਸਾਰ ਯੂਨੀਕੋਡ ਤੇ ਕੰਮ ਕਰਨ ਦੇ ਸਮਰੱਥ ਬਣਾ ਸਕਦੇ ਹੋ।
ਇਹ ਡੀ. ਆਰ. ਚਾਤਿਰਕ ਕੀ-ਬੋਰਡ ਲੇ-ਆਉਟ ਫਾਰ ਟੈਕ ਉਨ੍ਹਾਂ ਵਰਤੋਂਕਾਰਾਂ ਲਈ ਤਿਆਰ ਕੀਤੀ ਗਈ ਹੈ ਜੋ ਡੀ.ਆਰ. ਚਾਤਿਰਕ ਫੌਂਟ ਵਿਚ ਕੰਮ ਕਰਦੇ ਹਨ ਪਰ ਉਹ ਟੈਕ ਫੌਂਟ ਵਿਚ ਵੀ ਉਸੇ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਨ ਜਿਵੇਂ ਉਹ ਡੀ.ਆਰ.ਚਾਤਿਰਕ ਵਿਚ ਕੰਮ ਕਰਦੇ ਹਨ। ਇਸ ਕੀ-ਬੋਰਡ ਲੇ-ਆਉਟ ਦੀ ਵਰਤੋਂ ਦੁਆਰਾ ਤੁਸੀਂ ਟੈਕ ਫੌਂਟ ਵਿਚ ਵੀ ਉਸੇ ਤਰ੍ਹਾਂ ਟਾਈਪ ਕਰੋਗੇ ਜਿਸ ਤਰ੍ਹਾਂ ਡੀ.ਆਰ.ਚਾਤਿਰਕ ਫੌਂਟ ਵਿਚ ਟਾਈਪ ਕੀਤੀ ਜਾਂਦੀ ਹੈ। ਇ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ
Total Hits 6330641