ਗੁਰਮੁਖੀ ਟਾਈਪਿੰਗ ਟਿਊਟਰ

ਪੰਜਾਬੀ ਭਾਸ਼ਾ ਲਈ ਵਰਤੀ ਜਾਂਦੀ ਗੁਰਮੁਖੀ ਲਿਪੀ ਦੀ ਕੰਪਿਊਟਰ ਤੇ ਵਰਤੌਂ ਦੌਰਾਨ ਆਪਣੇ ਆਪ ਟਾਈਪ ਸਿੱਖਣ ਜਾ ਸਿਖਾਉਣ ਲਈ ਕੋਈ ਵੀ ਟਾਈਪਿੰਗ ਟਿਊਟਰ ਨਹੀਂ ਸੀ ਜਦੋਂਕਿ ਹੋਰ ਭਾਸ਼ਾਵਾਂ ਦੀ ਟਾਈਪਿੰਗ ਟਾਈਪਿੰਗ ਟਿਊਟਰ ਸਨ। ਡਾ. ਰਾਜਵਿੰਦਰ ਸਿੰਘ ਅਤੇ ਸ. ਚਰਨਜੀਵ ਸਿੰਘ ਦੁਆਰਾ 2010 ਵਿਚ ਇਕ ਵਿਲੱਖਣ ਕਿਸਮ ਦੇ ਗੁਰਮੁਖੀ ਟਾਈਪਿੰਗ ਟਿਊਟਰ ਦਾ ਵਿਕਾਸ ਕੀਤਾ ਗਿਆ ਜਿਸਦੀ ਮੱਦਦ ਨਾਲ ਕੋਈ ਵੀ ਵਿਅਕਤੀ ਬੜੀ ਹੀ ਅਸਾਨੀ ਨਾਲ ਰੰਮਿਗਟਨ ਸਟਾਈਲ ਦੀ ਟਾਈਪਿੰਗ ਸਿੱਖ ਸਕਦਾ ਹੈ। ਇਸ ਟਾਈਪਿੰਗ ਟਿਊਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਇਕ ਵਿਸ਼ੇਸ਼ ਵਿਧੀ ਦੁਆਰਾ ਸਿਖਾਂਦਰੂ ਨੂੰ ਸਟੈਪ ਬਾਏ ਸਟੈਪ ਅੱਖਰ ਟਿਊਟਰ ਵੱਲੋਂ ਅਭਿਆਸ ਲਈ ਦਿੱਤੇ ਜਾਂਦੇ ਹਨ ਵਰਤੋਂਕਾਰ ਇਨ੍ਹਾਂ ਦਾ ਅਭਿਆਸ ਕਰਦਾ ਹੋਇਆ ਟਾਈਪਿੰਗ ਸਿੱਖ ਜਾਂਦਾ ਹੈ। ਟਾਈਪਿੰਗ ਸਿਖਾਉਣ ਦੇ ਨਾਲ ਇਸ ਟਾਈਪਿੰਗ ਟਿਊਟਰ ਵਿਚ ਟਾਈਪਿੰਗ ਨੂੰ ਸਿੱਖਣ ਅਤੇ ਕਰਨ ਲਈ ਕੁਝ ਵਿਸ਼ੇਸ਼ ਨੁਕਤਿਆਂ ਦਾ ਪਾਠ ਵੀ ਸਿਖਾਂਦਰੂ ਨੂੰ ਪੜ੍ਹਇਆ ਜਾਂਦਾ ਹੈ ਤਾਂ ਜੋ ਉਹ ਟਾਈਪਿੰਗ ਦੌਰਾਨ ਆਮ ਕੀਤੀਆਂ ਜਾਣ ਵਾਲੀਆਂ ਗਲਤੀਆਂ ਤੋਂ ਸੁਚੇਤ ਰਹਿ ਸਕੇ। ਗੁਰਮੁਖੀ ਟਾਈਪਿੰਗ ਟਿਊਟਰ ਵਿਚ ਗੇਮਜ਼ ਵਿਧੀ ਨਾਲ ਟਾਈਪਿੰਗ ਸਿੱਖਣ ਦੀ ਵੀ ਸੁਵਿਧਾ ਦਿੱਤੀ ਗਈ ਹੈ। ਗੁਰਮੁਖੀ ਟਾਈਪਿੰਗ ਟਿਊਟਰ ਦੀ ਮੱਦਦ ਨਾਲ ਹੁਣ ਤੱਕ ਹਜ਼ਾਰਾਂ ਲੋਕ ਟਾਈਪਿੰਗ ਸਿੱਖ ਚੁੱਕੇ ਹਨ। ਇਸ ਗੁਰਮੁਖੀ ਟਾਈਪਿੰਗ ਟਿਊਟਰ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਪਣੇ ਸਥਾਪਨਾ ਦਿਵਸ ਮੌਕੇ ਕਰਵਾਈ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ 2010 ਵਿਚ ਪੰਜਾਬ ਦੇ ਉਪ ਮੁੱਖ ਮੰਤਰ ਸੁਖਵੀਰ ਸਿੰਘ ਬਾਦਲ ਵੱਲੋਂ ਰਿਲੀਜ਼ ਕੀਤਾ ਗਿਆ।

About the Website

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ


Read More...

Total Hits 6300661

Download

Feedback Form