ਗੈਰ-ਯੂਨੀਕੋਡ ਫੌਂਟਾਂ ਲਈ ਕੀ-ਬੋਰਡ ਲੇ-ਆਉਟ
ਗੁਰਮੁਖੀ ਦੀ ਕੰਪਿਊਟਰ ਤੇ ਵਰਤੋਂ ਲਈ ਹੁਣ ਤੱਕ ਲਗਭਗ 500 ਦੇ ਕਰੀਬ ਫੌਂਟਾਂ ਦਾ ਨਿਰਮਾਣ ਹੋ ਚੁੱਕਿਆ ਹੈ ਜਿਨ੍ਹਾਂ ਨੂੰ ਪ੍ਰਮੁੱਖ ਤੌਰ ਤੇ ਦੋ ਸ਼੍ਰੇਣੀਆਂ ਰਗਮਿੰਟਨ ਅਤੇ ਫੌਨੈਟਿਕ ਸਟਾਈਲ ਵਿਚ ਰੱਖਆ ਜਾ ਸਕਦਾ ਹੈ ਪਰ ਇਸ ਤੋਂ ਇਲਾਵਾ ਵੀ ਇੰਨ੍ਹਾਂ ਵਿਚ ਕੁੱਝ ਆਪਸੀ ਅੰਤਰ ਪਾਏ ਜਾਂਦੇ ਹਨ ਅਤੇ ਕੁੱਝ ਫੌਂਟ ਤਾਂ ਅਜਿਹੇ ਵੀ ਹਨ ਜਿਨ੍ਹਾਂ ਨੂੰ ਕਿਸੇ ਵੀ ਸ਼੍ਰੇਣੀ, ਰਗਮਿੰਟਨ ਜਾ ਫੌਨੈਟਿਕ ਵਿਚ ਨਹੀਂ ਰੱਖਿਆ ਜਾ ਸਕਦਾ। ਅਜਿਹੇ ਵਖਰੇਵਿਆਂ ਕਾਰਨ ਹੀ ਕਿਸੇ ਇਕ ਫੌਂਟ ਦਾ ਸਿਖਾਂਦਰੂ ਦੂਸਰੇ ਫੌਂਟ ਵਿਚ ਕੰਮ ਨਹੀਂ ਕਰ ਸਕਦਾ ਜਿਵੇਂ ਅਨਮੋਲਲਿਪੀ, ਗੁਰਬਾਣੀ, ਅਮਰਲਿਪੀ, ਡੀ.ਆਰ.ਚਾਤਿਰਕ ਆਦਿ ਫੌਂਟਾਂ ਦੇ ਵਰਤੋਂਕਾਰ ਅਸੀਸ, ਪਰਾਈਮ ਜਾ, ਗੁਰਮੁਖੀ ਐਲ. ਵਾਈ. ਐਸ, ਜੋਇਏ ਆਦਿ ਫੌਂਟਾਂ ਅਤੇ ਅਸੀਸ, ਪਰਾਈਮ ਜਾ, ਗੁਰਮੁਖੀ ਐਲ. ਵਾਈ. ਐਸ, ਜੋਇਏ ਦੇ ਵਰਤੋਂ ਕਾਰ ਅਨਮੋਲਲਿਪੀ, ਗੁਰਬਾਣੀ, ਅਮਰਲਿਪੀ, ਡੀ.ਆਰ.ਚਾਤਿਰਕ ਆਦਿ ਫੌਂਟਾ ਵਿਚ ਕੰਮ ਕਰਨ ਤੋਂ ਅਸਮਰੱਥ ਹੁੰਦੇ ਹਨ ਜਿਨ੍ਹਾਂ ਦੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦਿਆਂ ਕੁੱਝ ਕੀ-ਬੋਰਡ ਲੇ-ਆਉਟ ਬਣਾਏ ਗਏ ਹਨ ਜਿੰਨ੍ਹਾਂ ਦੀ ਵਰਤੋਂ ਦੁਆਰਾ ਕਿਸੇ ਵੀ ਫੌਂਟ ਦਾ ਸਿਖਾਂਦਰੂ ਆਪਣੀ ਮਰਜੀ ਦੀ ਕੀ-ਬੋਰਡ ਲੇ-ਆਉਟ ਦੁਆਰਾ ਕਿਸੇ ਵੀ ਫੌਂਟ ਵਿਚ ਕੰਮ ਕਰ ਸਕਦਾ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ
Total Hits 6282922