ਪੰਜਾਬ ਅਤੇ ਭਾਰਤ ਤੋਂ ਬਾਹਰ ਵਸਦੇ ਪੰਜਾਬੀ ਜਗਤ ਨੂੰ ਪੰਜਾਬੀ ਨਾਲ ਜੋੜੀ ਰੱਖਣ ਲਈ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਅਗਵਾਈ ਵਿਚ ਡਾ. ਰਾਜਵਿੰਦਰ ਸਿੰਘ ਅਤੇ ਸ. ਚਰਨਜੀਵ ਸਿੰਘ ਦੁਆਰਾ ਪੰਜਾਬੀ ਗਿਆਨ (ਕੰਪਿਊਟਰ ਐਪਲੀਕੇਸ਼ਨ ਲਰਨ ਐਂਡ ਟੀਚ ਪੰਜਾਬੀ) ਨਾਮ ਦਾ ਵਿਲੱਖਣ ਸਾਫ਼ਟਵੇਅਰ ਤਿਆਰ ਕੀਤਾ ਗਿਆ ਜਿਸਦੀ ਮੱਦਦ ਨਾਲ ਕੋਈ ਵੀ ਵਿਅਕਤੀ ਪੰਜਾਬੀ ਬੋਲਣੀ, ਲਿਖਣੀ ਅਤੇ ਪੜ੍ਹਨੀ ਸਿੱਖ ਸਕਦਾ ਹੈ। ਇਸ ਪ੍ਰੋਗਰਾਮ ਦੀ ਸੀਡੀ ਨੂੰ ਵਰਤੋਂਕਾਰ ਬੜ੍ਹੀ ਹੀ ਅਸਾਨੀ ਨਾਲ ਆਪਣੇ ਕੰਪਿਊਟਰ ਵਿਚ ਪਾ ਕੇ ਮਾਊਸ ਦੀ ਮੱਦਦ ਨਾਲ ਚਲਾ ਸਕਦਾ ਹੈ। ਇਸ ਵਿਚ ਪਾਵਰਫੁਲ 3 ਡੀ ਐਨੀਮੇਸ਼ਨ ਦੀ ਵਰਤੋਂ ਕਰਕੇ ਇਸ ਨੂੰ ਆਕਰਸ਼ਿਤ ਬਣਾਇਆ ਗਿਆ ਹੈ ਛੋਟੇ ਬੱਚਿਆ ਅਤੇ ਵੱਡਿਆ ਦੀ ਮਾਨਸਿਕਤਾ ਨੂੰ ਧਿਆਨ ਵਿਚ ਰੱਖਦਿਆ ਇਸ ਵਿਚ ਸਟੈਪ–ਦਰ–ਸਟੈਪ ਗੁਰਮੁਖੀ ਪੜ੍ਹਨ, ਅੱਖਰ ਲਿਖਣ, ਉਚਾਰਨ, ਸ਼ਬਦ ਸੰਸਾਰ ਬਾਰੇ ਜਾਣਕਾਰੀ ਗੁਰਮੁਖੀ ਵਿਆਕਰਨ ਨਿਯਮਾਂ ਦੇ ਅਨੁਸਾਰ ਜਾਣਕਾਰੀ ਦਿੱਤੀ ਗਈ ਹੈ।
ਪੰਜਾਬੀ ਗਿਆਨ ਦੀ ਵਰਤੋਂ ਦੇਸ਼ਾਂ ਵਿਦੇਸ਼ਾ ਵਿਚ ਰਹਿੰਦੇ ਪੰਜਾਬੀਆਂ ਵੱਲੋਂ ਸਫਲਤਾਪੂਰਵਕ ਕੀਤੀ ਗਈ ਹੈ ਅਤੇ ਬਹੁਤ ਸਾਰੀਆਂ ਸੰਸਥਾਵਾਂ ਦੁਆਰਾ ਇਸ ਦੀ ਸੀਡੀ ਤਿਆਰ ਕਰਵਾਕੇ ਮੁਫ਼ਤ ਵੰਡੀ ਗਈ ਹੈ।। ਪੰਜਾਬੀ ਗਿਆਨ ਨੇ ਪੀਟੀਯੂ ਅਤੇ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਵਲੋਂ ਕਰਵਾਏ ਇਨੋਟੈੱਕ 2012 ਦੁਆਰਾ ਸਰਵਉੱਤਮ ਸਾਫ਼ਟਵੇਅਰ ਵਿਚ ਪਹਿਲਾ ਸਥਾਨ ਹਾਸਲ ਕੀਤਾ। ਵਰਤੋਂਕਾਰਾ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਪੰਜਾਬੀ ਗਿਆਨ ਨੂੰ ਆਨਲਾਈਨ (www.punjabigyan.com) ਵੀ ਅਰੰਭ ਕੀਤਾ ਗਿਆ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ
Total Hits 6330641